『ਸੰਖੇਪ ਬਾਈਬਲ ਆਡੀਓ ਸੰਸਕਰਨ』のカバーアート

ਸੰਖੇਪ ਬਾਈਬਲ ਆਡੀਓ ਸੰਸਕਰਨ

ਸੰਖੇਪ ਬਾਈਬਲ ਆਡੀਓ ਸੰਸਕਰਨ

著者: Initiative.Global
無料で聴く

ਸੰਖੇਪ ਬਾਈਬਲ©︎ ਦੀ ਸਾਰੀ ਸਮੱਗਰੀ ਬਾਈਬਲ ਦੇ ਅੰਸ਼ ਹਨ ਜਿਹੜੇ ਇੱਕ ਸੰਯੁਕਤ ਕਹਾਣੀ ਦੇ ਰੂਪ ਵਿੱਚ ਬਾਈਬਲ ਦੀ ਇੱਕ ਸੰਖੇਪ ਜਾਣਕਾਰੀ ਪ੍ਰਦਾਨ ਕਰਦੇ ਹਨ ਜੋ ਯਿਸੂ ਮਸੀਹ-ਸਿਰਜਣਹਾਰ, ਮੁਕਤੀਦਾਤਾ, ਨਿਆਈਂ ਅਤੇ ਰਾਜਾ ਵੱਲ ਲੈ ਜਾਂਦੀ ਹੈ। ਸੰਖੇਪ ਬਾਈਬਲ ਆਡੀਓ ਸੰਸਕਰਨ℗ Initiative.Global ਦੁਆਰਾ ਤਿਆਰ ਕੀਤਾ ਅਤੇ ਵੰਡਿਆ ਗਿਆ ਹੈ। ਸੰਖੇਪ ਬਾਈਬਲ ਆਡੀਓ ਸੰਸਕਰਨ℗ Copyright ℗ 2026 by Initiative.Global ਵਚਨ ਵਿੱਚੋਂ ਹਵਾਲੇ Copyright © 2026 by Initiative.GlobalInitiative.Global アート 文学史・文学批評
エピソード
  • ਮੁੱਖਬੰਦ
    2026/07/14

    ਮੁੱਖਬੰਦ

    ਇਸ ਪੁਸਤਕ, ਸੰਖੇਪ ਬਾਈਬਲ ਦੀ ਸਾਰੀ ਵਿਸ਼ੇ ਵਸਤੂ ਪਵਿੱਤਰ ਬਾਈਬਲ ਦੇ ਹੀ ਅੰਸ਼ ਹਨ, ਅਰਥਾਤ ਇਸ ਪੁਸਤਕ ਵਿਚਲੀ ਸਾਰੀ ਸਮੱਗਰੀ ਸੰਖੇਪ ਸੰਸਕਰਣ ਦੇ ਰੂਪ ਵਿੱਚ ਬਾਈਬਲ ਹੀ ਹੈ। ਇਸ ਨੂੰ ਉਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਬਾਈਬਲ ਤੋਂ ਅਣਜਾਣ ਹਨ ਅਤੇ ਇਸ ਲਈ ਵੀ ਕਿ ਉਨ੍ਹਾਂ ਲੋਕਾਂ ਦੀ ਜਾਣ-ਪਛਾਣ ਬਾਈਬਲ ਦੇ ਸੰਦੇਸ਼ ਦੀ ਸਰਲ ਰੂਪਰੇਖਾ ਨਾਲ ਕਰਾਈ ਜਾ ਸਕੇ ਜਿਹੜੇ ਮਸੀਹੀ ਨਿਹਚਾ ਦੀਆਂ ਮੁੱਖ ਗੱਲਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਇੱਛਾ ਰੱਖਦੇ ਹਨ।

    ਬਾਈਬਲ ਦਾ ਕੇਂਦਰੀ ਵਿਸ਼ਾ ਯਿਸੂ ਹੈ ਜਿਸ ਨੂੰ ਮਸੀਹੀ ਲੋਕ ਵਾਅਦਾ ਕੀਤਾ ਗਿਆ ਮਸੀਹ, ਜਾਂ ਖ੍ਰੀਸਤ ਮੰਨਦੇ ਹਨ; ਅਤੇ ਪਰਮੇਸ਼ਰ ਦੇ ਆਉਣ ਵਾਲੇ ਰਾਜ ਦਾ ਭੇਤ। ਇਸ ਸੰਦੇਸ਼ ਨੂੰ ਸੱਚਮੁੱਚ ਸਮਝਣ ਲਈ, ਜਿਵੇਂ ਕਿ ਯਿਸੂ ਨੇ ਕਿਹਾ, ਇੱਕ ਵਿਅਕਤੀ ਲਈ ਇਸ ਨੂੰ ਇੱਕ ਬੱਚੇ ਵਰਗੇ ਅਤੇ ਦੀਨ ਮਨ ਦੇ ਨਾਲ ਪੜ੍ਹਨਾ ਜ਼ਰੂਰੀ ਹੈ। ਜੇ ਕੋਈ ਪਰਮੇਸ਼ਰ ਦੇ ਵਚਨ ਨੂੰ ਇਸ ਤਰ੍ਹਾਂ ਪੜ੍ਹਦਾ ਹੈ ਜਿਵੇਂ ਉਹ ਕਿਸੇ ਗੁਪਤ ਖਜਾਨੇ ਦੀ ਭਾਲ ਕਰ ਰਿਹਾ ਹੋਵੇ, ਤਾਂ ਉਹ ਆਪਣੇ ਜੀਵਨ ਵਿੱਚ ਬਾਈਬਲ ਦੇ ਇਨ੍ਹਾਂ ਵਚਨਾਂ ਨੂੰ ਸੱਚ ਹੁੰਦਿਆਂ ਵੇਖੇਗਾ: “ਲੋੜ ਨਹੀਂ ਹੈ ਕਿ ਕੋਈ ਤੁਹਾਨੂੰ ਸਿਖਾਵੇ।”

    ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਇੱਕ ਪੂਰੀ ਬਾਈਬਲ ਲਵੋ ਅਤੇ ਉਸ ਨੂੰ ਪੜ੍ਹੋ।

    続きを読む 一部表示
    2 分
  • ਬਾਈਬਲ ਦੇ ਬਾਰੇ
    2026/07/14
    ਬਾਈਬਲ ਦੇ ਬਾਰੇਬਾਈਬਲ ਦੋ ਭਾਗਾਂ ਤੋਂ ਮਿਲ ਕੇ ਬਣੀ ਹੈ ਜਿਨ੍ਹਾਂ ਵਿੱਚੋਂ ਇੱਕ ਹੈ ਪੁਰਾਣਾ ਨੇਮ ਅਤੇ ਦੂਜਾ ਹੈ ਨਵਾਂ ਨੇਮ। ਇਸ ਸ਼ਬਦ ‘ਨੇਮ’ ਦਾ ਅਰਥ ਹੈ ਘੋਸ਼ਣਾ ਜਾਂ ਇਕਰਾਰਨਾਮਾ, ਜਾਂ ਕੁਝ ਮਾਮਲਿਆਂ ਵਿੱਚ ਵਸੀਅਤ। ਇੱਥੇ ਇਸ ਨੂੰ ਉਸ ਇਕਰਾਰਨਾਮੇ ਜਾਂ ਵਾਅਦੇ ਦੇ ਭਾਵ ਤੋਂ ਇਸਤੇਮਾਲ ਕੀਤਾ ਗਿਆ ਹੈ ਜਿਸ ਦੇ ਵਿੱਚ ਪਰਮੇਸ਼ਰ ਨੇ ਮਨੁੱਖਜਾਤੀ ਨਾਲ ਆਪਣੇ ਵਰਤਾਰੇ ਦੇ ਸੰਬੰਧ ਵਿੱਚ ਖੁਦ ਨੂੰ ਸ਼ਾਮਲ ਕੀਤਾ ਹੈ।ਮੁਕਤੀ ਦਾ ਉਹ ਇਕਰਾਰਨਾਮਾ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ, ਯਿਸੂ ਮਸੀਹ ਦੀ ਸਲੀਬੀ ਮੌਤ ਉੱਤੇ ਅਧਾਰਤ ਹੈ; ਇਹ ਉਹ ਵਾਅਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਯਿਸੂ ਦੇ ਰਾਹੀਂ ਬਚਾਇਆ ਹੈ ਅਤੇ ਸਵਰਗ ਦੇ ਆਪਣੇ ਰਾਜ ਦੇ ਵਾਰਸ ਬਣਾ ਲਿਆ ਹੈ। ਮਸੀਹ ਦੇ ਵਿਸ਼ਵਾਸੀਆਂ ਨੂੰ ਇਹ ਭਰੋਸਾ ਹੈ ਕਿ ਯਿਸੂ ਦੀ ਸਲੀਬੀ ਮੌਤ ਦੇ ਦੁਆਰਾ ਮਨੁੱਖਜਾਤੀ ਦੇ ਪਾਪ ਸਦਾ ਲਈ ਮਿਟਾ ਦਿੱਤੇ ਗਏ ਹਨ, ਅਰਥਾਤ ਪਰਮੇਸ਼ਰ ਦਾ ਪੁੱਤਰ ਯਿਸੂ ਜੋ ਕਰੀਬ 2000 ਸਾਲ ਪਹਿਲਾਂ ਇਸ ਧਰਤੀ ’ਤੇ ਪੈਦਾ ਹੋਇਆ, ਉਸ ਨੇ ਮਨੁੱਖ ਦੇ ਸਥਾਨ ’ਤੇ ਅਤੇ ਉਸ ਦਾ ਬਦਲ ਬਣ ਕੇ ਉਸ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ ਜੋ ਪਾਪੀ ਮਨੁੱਖਾਂ ਨੂੰ ਮਿਲਣੀ ਸੀ। ਇਸ ਦਾ ਮਤਲਬ ਹੈ ਕਿ ਸਾਡੇ ਪਾਪ ਮਾਫ ਕੀਤੇ ਜਾ ਸਕਦੇ ਹਨ ਅਤੇ ਅਸੀਂ ਪਰਮੇਸ਼ਰ ਦੇ ਵਾਅਦੇ ਉੱਤੇ, ਅਰਥਾਤ ਇਸ ਸ਼ਾਨਦਾਰ ਖ਼ਬਰ ਉੱਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਅਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰ ਸਕਦੇ ਹਾਂ ਜੋ ਪਰਮੇਸ਼ਰ ਸਾਨੂੰ ਦੇਣ ਦੀ ਪੇਸ਼ਕਸ਼ ਕਰਦਾ ਹੈ। ਇਸ ਵਾਅਦੇ ਦੀ ਖੁਸ਼ਖਬਰੀ ਹੀ ਬਾਈਬਲ ਦੇ ਸੰਦੇਸ਼ ਦੀ ਧੜਕਣ ਹੈ। ਮਸੀਹ ਤੋਂ ਪਹਿਲਾਂ ਲਿਖਿਆ ਗਿਆ ਇਕਰਾਰਨਾਮਾ ਪੁਰਾਣਾ ਨੇਮ ਅਤੇ ਮਸੀਹ ਤੋਂ ਬਾਅਦ ਲਿਖਿਆ ਗਿਆ ਇਕਰਾਰਨਾਮਾ ਨਵਾਂ ਨੇਮ ਅਖਵਾਉਂਦਾ ਹੈ।ਪੁਰਾਣਾ ਨੇਮ, ਜੋ ਮੁੱਖ ਤੌਰ ’ਤੇ ਯਹੂਦੀ ਕੌਮ ਬਾਰੇ ਹੈ, ਇਸ ਨੂੰ ਵੱਖ-ਵੱਖ ਲੇਖਕਾਂ ਦੁਆਰਾ 1500 ਅਤੇ 400 ਈਸਾ ਪੂਰਵ ਦੇ ਦੌਰਾਨ ਲਿਖਿਆ ਗਿਆ; ਇਸ ਵਿੱਚ 39 ਪੁਸਤਕਾਂ ਹਨ ਜਿਨ੍ਹਾਂ ਵਿੱਚ ਇਤਿਹਾਸ, ਨਿਯਮ, ਭਵਿੱਖਬਾਣੀਆਂ, ਕਾਵਿ ਅਤੇ ਗੀਤ ਦਰਜ ਹਨ। ਪਰਮੇਸ਼ਰ ਦੇ ਨਵੇਂ ਰਾਜ ਅਤੇ ਆਉਣ ਵਾਲੇ ਮਸੀਹ ਬਾਰੇ ਸੰਦੇਸ਼ ਬਹੁਤ ਸਾਰੀਆਂ ਭਵਿੱਖਬਾਣੀਆਂ ਵਿੱਚ ਦੁਹਰਾਇਆ ਗਿਆ ਹੈ।ਨਵਾਂ ਨੇਮ ਤੱਥਾਂ ਦੀ ਵਿਆਖਿਆ ਕਰਦਾ ਹੈ ਕਿ ਕਿਵੇਂ ਮਸੀਹ ਸੰਬੰਧੀ ਇਹ ਜੋ ਭਵਿੱਖਬਾਣੀਆਂ ਸਨ, ਯਿਸੂ ਵਿੱਚ ਪੂਰੀਆਂ ਹੋਈਆਂ ਅਤੇ ਯਿਸੂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਮੁਕਤੀ ਬਾਰੇ ਸਿਖਾਉਂਦਾ ਹੈ। ਇਸ ਨੂੰ ਯਿਸੂ ਦੇ ਚੇਲਿਆਂ ਦੁਆਰਾ 30 ਈਸਵੀ ਤੋਂ 90 ਈਸਵੀ ਦੇ ਦੌਰਾਨ ਲਿਖਿਆ ਗਿਆ ਅਤੇ ਇਹ ਇੰਜੀਲ ਦੇ ਚਾਰ ਵਿਰਤਾਂਤਾਂ ਨਾਲ ਸ਼ੁਰੂ ਹੁੰਦਾ ਹੈ ਜੋ ਕਿ ਯਿਸੂ ਦੇ ਜੀਵਨ ਦਾ ਸੰਖੇਪ ਇਤਿਹਾਸ ਹੈ; ਨਵੇਂ ਨੇਮ ਵਿੱਚ ਮਸੀਹੀਆਂ ਨੂੰ ਲਿਖੇ ਗਏ 21 ਪੱਤਰ ਵੀ ਸ਼ਾਮਲ ਹਨ ਅਤੇ ਇਸ ਤਰ੍ਹਾਂ ਇਸ ਵਿੱਚ ਕੁੱਲ 27 ਪੁਸਤਕਾਂ ਹਨ।ਯਹੂਦੀ ਲੋਕ ਕੇਵਲ ਪੁਰਾਣੇ ਨੇਮ ਨੂੰ ਹੀ ਬਾਈਬਲ ਅਰਥਾਤ ਪਰਮੇਸ਼ਰ ਦਾ ਵਚਨ ਮੰਨਦੇ ਹਨ, ਜਿਸ ਨੂੰ ਉਹ ਬਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ...
    続きを読む 一部表示
    3 分
  • ਅਧਿਆਇ 1 ਆਦ ਵਿੱਚ
    2026/07/14

    ਅਧਿਆਇ 1 ਆਦ ਵਿੱਚ

    ਬਾਈਬਲ ਸਾਨੂੰ ਦੱਸਦੀ ਹੈ ਕਿ ਇਹ ਸੰਸਾਰ ਜੋ ਗੁੰਝਲਦਾਰ ਅਤੇ ਹੋਂਦ ਦੀ ਦ੍ਰਿਸ਼ਟੀ ਤੋਂ ਹੈਰਾਨੀਜਨਕ ਹੈ, ਕਿਵੇਂ ਸ਼ੁਰੂ ਹੋਇਆ, ਮਨੁੱਖ ਦੀ ਸਿਰਜਣਾ ਕਿਵੇਂ ਹੋਈ, ਕਿਵੇਂ ਮਨੁੱਖਜਾਤੀ ਆਪਣੇ ਸਿਰਜਣਹਾਰ ਤੋਂ ਆਕੀ ਹੋਈ ਅਤੇ ਕਿਵੇਂ ਉਸ ਨੂੰ ਅਣਦੇਖਾ ਕਰਦੀ ਹੈ; ਨਾਲ ਹੀ ਇਹ ਮੌਤ ਦੇ ਉਸ ਭਿਆਨਕ ਸਰਾਪ ਬਾਰੇ ਵੀ ਦੱਸਦੀ ਹੈ ਜੋ ਪਰਮੇਸ਼ਰ ਨੇ ਆਪਣੇ ਵਿਰੁੱਧ ਪਾਪ ਕਰਨ ਕਰਕੇ ਮਨੁੱਖਜਾਤੀ ਨੂੰ ਦਿੱਤਾ। ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਦੇ ਵਿਰੁੱਧ ਆਪਣੇ ਪਾਪ ਦੇ ਕਾਰਨ ਹੀ ਅਸੀਂ ਆਪਣੇ ਜਨਮ ਤੋਂ ਹੀ ਸਾਡੇ ਸਿਰ ਉੱਤੇ ਲਟਕਦੀ ਮੌਤ ਦੀ ਸਜ਼ਾ ਹੇਠ ਜੀਉਂਦੇ ਹਾਂ। ਸਾਡੇ ਕੋਲ ਨਾ ਕੋਈ ਆਸ ਹੈ, ਨਾ ਕੋਈ ਸੱਚਾ ਅਤੇ ਚਿਰਸਥਾਈ ਅਨੰਦ ਅਤੇ ਖੁਸ਼ੀ, ਸਗੋਂ ਕੇਵਲ ਮੌਤ ਸਾਡੀ ਉਡੀਕ ਕਰ ਰਹੀ ਹੈ। ਭਾਵੇਂ ਅਸੀਂ ਅਮੀਰ ਹਾਂ ਜਾਂ ਗਰੀਬ, ਤਾਕਤਵਰ ਜਾਂ ਕਮਜ਼ੋਰ, ਗੁਲਾਮ ਜਾਂ ਅਜ਼ਾਦ, ਸਾਡਾ ਮਰਨਾ ਪੱਕਾ ਹੈ ਅਤੇ ਫਿਰ, ਜਿਵੇਂ ਕਿ ਬਾਈਬਲ ਦੱਸਦੀ ਹੈ, ਸਾਨੂੰ ਆਪਣੇ ਸਿਰਜਣਹਾਰ ਦੇ ਸਾਹਮਣੇ ਖੜ੍ਹੇ ਹੋਣਾ ਅਤੇ ਉਸ ਨੂੰ ਦੱਸਣਾ ਪਵੇਗਾ ਕਿ ਅਸੀਂ ਉਸ ਨੂੰ ਅਤੇ ਉਸ ਦੀ ਧਰਮੀ ਬਿਵਸਥਾ ਨੂੰ ਅਣਦੇਖਿਆਂ ਕਿਉਂ ਕੀਤਾ। ਮਨੁੱਖ ਨਹੀਂ, ਬਲਕਿ ਪਰਮੇਸ਼ਰ ਸਾਡਾ ਨਿਆਂ ਕਰੇਗਾ ਅਤੇ ਇਹ ਨਿਆਂ ਉਹ ਸਾਡੇ ਨਿਯਮਾਂ ਅਨੁਸਾਰ ਨਹੀਂ, ਸਗੋਂ ਆਪਣੇ ਨਿਯਮਾਂ ਅਨੁਸਾਰ ਕਰੇਗਾ।

    ਬਾਈਬਲ ਤੋਂ ਇਲਾਵਾ, ਸੰਸਾਰ ਦੇ ਇਤਿਹਾਸ ਵਿੱਚ ਕੋਈ ਹੋਰ ਧਰਮ, ਕੋਈ ਫ਼ਲਸਫ਼ਾ, ਕੋਈ ਮਨੁੱਖ ਸਾਨੂੰ ਇਹ ਨਹੀਂ ਦੱਸ ਸਕਿਆ ਕਿ ਇਸ ਭਿਆਨਕ ਸਰਾਪ ਤੋਂ ਕਿਵੇਂ ਬਚਣਾ ਹੈ।

    続きを読む 一部表示
    12 分
adbl_web_anon_alc_button_suppression_t1
まだレビューはありません