『ਮੁੱਖਬੰਦ』のカバーアート

ਮੁੱਖਬੰਦ

ਮੁੱਖਬੰਦ

無料で聴く

ポッドキャストの詳細を見る

ਮੁੱਖਬੰਦ

ਇਸ ਪੁਸਤਕ, ਸੰਖੇਪ ਬਾਈਬਲ ਦੀ ਸਾਰੀ ਵਿਸ਼ੇ ਵਸਤੂ ਪਵਿੱਤਰ ਬਾਈਬਲ ਦੇ ਹੀ ਅੰਸ਼ ਹਨ, ਅਰਥਾਤ ਇਸ ਪੁਸਤਕ ਵਿਚਲੀ ਸਾਰੀ ਸਮੱਗਰੀ ਸੰਖੇਪ ਸੰਸਕਰਣ ਦੇ ਰੂਪ ਵਿੱਚ ਬਾਈਬਲ ਹੀ ਹੈ। ਇਸ ਨੂੰ ਉਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਬਾਈਬਲ ਤੋਂ ਅਣਜਾਣ ਹਨ ਅਤੇ ਇਸ ਲਈ ਵੀ ਕਿ ਉਨ੍ਹਾਂ ਲੋਕਾਂ ਦੀ ਜਾਣ-ਪਛਾਣ ਬਾਈਬਲ ਦੇ ਸੰਦੇਸ਼ ਦੀ ਸਰਲ ਰੂਪਰੇਖਾ ਨਾਲ ਕਰਾਈ ਜਾ ਸਕੇ ਜਿਹੜੇ ਮਸੀਹੀ ਨਿਹਚਾ ਦੀਆਂ ਮੁੱਖ ਗੱਲਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਇੱਛਾ ਰੱਖਦੇ ਹਨ।

ਬਾਈਬਲ ਦਾ ਕੇਂਦਰੀ ਵਿਸ਼ਾ ਯਿਸੂ ਹੈ ਜਿਸ ਨੂੰ ਮਸੀਹੀ ਲੋਕ ਵਾਅਦਾ ਕੀਤਾ ਗਿਆ ਮਸੀਹ, ਜਾਂ ਖ੍ਰੀਸਤ ਮੰਨਦੇ ਹਨ; ਅਤੇ ਪਰਮੇਸ਼ਰ ਦੇ ਆਉਣ ਵਾਲੇ ਰਾਜ ਦਾ ਭੇਤ। ਇਸ ਸੰਦੇਸ਼ ਨੂੰ ਸੱਚਮੁੱਚ ਸਮਝਣ ਲਈ, ਜਿਵੇਂ ਕਿ ਯਿਸੂ ਨੇ ਕਿਹਾ, ਇੱਕ ਵਿਅਕਤੀ ਲਈ ਇਸ ਨੂੰ ਇੱਕ ਬੱਚੇ ਵਰਗੇ ਅਤੇ ਦੀਨ ਮਨ ਦੇ ਨਾਲ ਪੜ੍ਹਨਾ ਜ਼ਰੂਰੀ ਹੈ। ਜੇ ਕੋਈ ਪਰਮੇਸ਼ਰ ਦੇ ਵਚਨ ਨੂੰ ਇਸ ਤਰ੍ਹਾਂ ਪੜ੍ਹਦਾ ਹੈ ਜਿਵੇਂ ਉਹ ਕਿਸੇ ਗੁਪਤ ਖਜਾਨੇ ਦੀ ਭਾਲ ਕਰ ਰਿਹਾ ਹੋਵੇ, ਤਾਂ ਉਹ ਆਪਣੇ ਜੀਵਨ ਵਿੱਚ ਬਾਈਬਲ ਦੇ ਇਨ੍ਹਾਂ ਵਚਨਾਂ ਨੂੰ ਸੱਚ ਹੁੰਦਿਆਂ ਵੇਖੇਗਾ: “ਲੋੜ ਨਹੀਂ ਹੈ ਕਿ ਕੋਈ ਤੁਹਾਨੂੰ ਸਿਖਾਵੇ।”

ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਇੱਕ ਪੂਰੀ ਬਾਈਬਲ ਲਵੋ ਅਤੇ ਉਸ ਨੂੰ ਪੜ੍ਹੋ।

adbl_web_anon_alc_button_suppression_t1
まだレビューはありません