• ਖ਼ਬਰਨਾਮਾ: ਨੇਤਨਿਯਾਹੂ ਨੇ ਟਰੰਪ ਨੂੰ ਕੀਤਾ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਪੰਜਾਬ 'ਚ ਬੈਲ-ਗੱਡੀ ਦੌੜਾਂ ਨੂੰ ਹਰੀ ਝੰਡੀ
    2025/07/08
    ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਯਾਹੂ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ ਅਤੇ ਕਿਹਾ ਕਿ ਰਾਸ਼ਟਰਪਤੀ ਨੇ ਇੱਕ ਤੋਂ ਬਾਅਦ ਇੱਕ ਕਈ ਦੇਸ਼ਾਂ ਵਿੱਚ ਸ਼ਾਂਤੀ ਸਥਾਪਤ ਕੀਤੀ ਹੈ। ਓਧਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰੇਗੀ। ਹੋਰ ਦਿਨ ਦੀਆਂ ਅਹਿਮ ਖਬਰਾਂ ਲਈ ਸੁਣੋ ਇਹ ਪੌਡਕਾਸਟ...
    続きを読む 一部表示
    4 分
  • ਪੰਜਾਬੀ ਡਾਇਰੀ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਬੇਅਦਬੀਆਂ ਦੇ ਖਿਲਾਫ਼ ਲਿਆਇਆ ਜਾ ਸਕਦਾ ਹੈ ਬਿੱਲ
    2025/07/08
    ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 10 ਜੁਲਾਈ ਨੂੰ ਸੱਦਿਆ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਇਸ ਵਿਸ਼ੇਸ਼ ਸੈਸ਼ਨ ਦੌਰਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਬਿੱਲ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਵਿਧਾਨ ਸਭਾ ਵਿੱਚ ਪਾਸ ਕਰਵਾਇਆ ਜਾਵੇਗਾ । ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
    続きを読む 一部表示
    9 分
  • ਮਸ਼ਰੂਮ ਹਤਿਆਕਾਂਡ ਦਾ ਫੈਸਲਾ: ਸਹੁਰਾ ਪਰਿਵਾਰ ਦੇ ਕੁਝ ਮੈਂਬਰਾਂ ਦੇ ਕਤਲ ਲਈ ਏਰਿਨ ਪੈਟਰਸਨ ਦੋਸ਼ੀ ਕਰਾਰ
    2025/07/08
    ਦੋ ਬੱਚਿਆਂ ਦੀ ਮਾਂ, 50 ਸਾਲਾ ਏਰਿਨ ਪੈਟਰਸਨ ਨੂੰ ਆਪਣੇ ਵੱਖ ਰਹਿ ਰਹੇ ਪਤੀ ਦੇ ਤਿੰਨ ਰਿਸ਼ਤੇਦਾਰਾਂ ਅਤੇ ਇੱਕ ਹੋਰ ਵਿਅਕਤੀ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਇਸ ਜ਼ਹਿਰੀਲੇ ਮਸ਼ਰੂਮ ਹਤਿਆਕਾਂਡ ਮਾਮਲੇ ਦਾ ਮੁਕੱਦਮਾਂ ਲਗਭਗ ਨੌਂ ਹਫ਼ਤਿਆਂ ਤੱਕ ਅਦਾਲਤ ਵਿੱਚ ਲੜਿਆ ਗਿਆ। ਸੁਪਰੀਮ ਕੋਰਟ ਦੇ ਮੁਕੱਦਮੇ ਦੌਰਾਨ, ਜਿਊਰੀ ਨੇ ਕਈ ਫੋਰੈਂਸਿਕ ਮਾਹਿਰਾਂ, ਡਾਕਟਰਾਂ, ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਸੁਣੇ। ਪੈਟਰਸਨ, ਜੋ ਆਪਣੇ ਬਚਾਅ ਲਈ ਇਕਲੌਤੇ ਗਵਾਹ ਸਨ, ਅੱਠ ਦਿਨਾਂ ਤੱਕ ਅਦਾਲਤ ਵਿੱਚ ਜਿਰ੍ਹਾ ਕਰਦੇ ਰਹੇ। ਏਰਿਨ ਪੈਟਰਸਨ ਮਸ਼ਰੂਮ ਹਤਿਆਕਾਂਡ ਦਾ ਪੂਰਾ ਮਾਮਲਾ ਇਸ ਪੌਡਕਾਸਟ ਰਾਹੀਂ ਸੁਣੋ.....
    続きを読む 一部表示
    7 分
  • ਸਾਹਿਤ ਅਤੇ ਕਲਾ: ਲੋਕ ਫ਼ਨਕਾਰ ਅਤੇ ਸੂਫ਼ੀ ਗਾਇਕ ਇਕਬਾਲ ਬਾਹੂ ਦੀ ਕਹਾਣੀ
    2025/07/08
    ਇਸ ਪੌਡਕਾਸਟ ਵਿੱਚ ਅਸੀਂ ਅਜਿਹੇ ਫਨਕਾਰ ਦੀ ਗੱਲ ਕੀਤੀ ਹੈ ਜੋ ਪੇਸ਼ੇ ਵਜੋਂ ਤਾਂ ਇੱਕ ਬੈਂਕਰ ਸਨ ਪਰ ਸੰਗੀਤ ਅਤੇ ਸੂਫੀ ਗਾਇਕੀ ਦਾ ਇਸ਼ਕ ਉਹਨਾਂ ਦੇ ਦਿਲ ਵਿੱਚ ਰਚਿਆ ਹੋਇਆ ਸੀ। ਉਹ ਆਪਣੇ ਇਸ ਇਸ਼ਕ ਨੂੰ ਆਪਣੇ ਪੇਸ਼ੇ ਦੇ ਨਾਲ ਲੈ ਕੇ ਚਲੇ ਅਤੇ ਸੰਗੀਤ ਦੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਬਣਾ ਗਏ। ਇਹ ਹਨ ਪੰਜਾਬੀ ਅਤੇ ਸੂਫੀ ਗਾਇਕ 'ਇਕਬਾਲ ਬਾਹੂ', ਸੁਣੋ ਇਹਨਾਂ ਦੇ ਸਫਰ ਦੀ ਕਹਾਣੀ ਇਸ ਪੌਡਕਾਸਟ ਰਾਹੀਂ...
    続きを読む 一部表示
    4 分
  • ਆਸਟ੍ਰੇਲੀਆ ਦਾ ਇਤਿਹਾਸਿਕ ਵੀਜ਼ਾ ਜਿਸ ਲਈ ਇਸ ਦੇਸ਼ ਦੇ ਇੱਕ ਤਿਹਾਈ ਨਾਗਰਿਕਾਂ ਨੇ ਲਗਾਈ ਅਰਜ਼ੀ
    2025/07/08
    ਆਸਟ੍ਰੇਲੀਆ ਨੇ ਇੱਕ ਅਜਿਹਾ ਇਤਿਹਾਸਕ ਵੀਜ਼ਾ ਸ਼ੁਰੂ ਕੀਤਾ ਹੈ ਜਿਸ ਤਹਿਤ ਇੱਕੋ ਦੇਸ਼ ਦੇ ਇੱਕ ਤਿਹਾਈ ਤੋਂ ਵੱਧ ਲੋਕ ਆਸਟ੍ਰੇਲੀਆ ਆਉਣ ਦੀ ਤਿਆਰੀ ਵਿੱਚ ਹਨ। ਇਹ ਵੀਜ਼ਾ ਉਸ ਦੇਸ਼ ਦੇ ਲੋਕਾਂ ਨੂੰ ਉਥੇ ਦੇ ਜਲਵਾਯੂ ਪਰਿਵਰਤਨ ਤੋਂ ਬਚਾਉਣ ਦੀ ਇੱਕ ਕੋਸ਼ਿਸ਼ ਵਜੋਂ ਪੇਸ਼ ਕੀਤਾ ਗਿਆ ਹੈ। ਕੀ ਹੈ ਇਹ ਵੀਜ਼ਾ, ਇਸਦਾ ਕਿਸ ਨੂੰ ਅਤੇ ਕਿਹੋ ਜਿਹਾ ਅਸਰ ਪਵੇਗਾ, ਜਾਨਣ ਲਈ ਸੁਣੋ ਇਹ ਪੌਡਕਾਸਟ ...
    続きを読む 一部表示
    6 分
  • ਐਸ ਬੀ ਐਸ ਪੰਜਾਬੀ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ
    2025/06/09
    ਸ਼ਾਮ ਕੁਮਾਰ ਨੇ 1992 ਵਿੱਚ ਆਸਟ੍ਰੇਲੀਆ ਆ ਕੇ ਐਸ ਬੀ ਐਸ ਪੰਜਾਬੀ ਰੇਡੀਓ ਰਾਹੀਂ ਆਪਣੀਆਂ ਜੜ੍ਹਾਂ ਨਾਲ ਨਾਤਾ ਜੋੜਿਆ ਅਤੇ ਇਸ ਪ੍ਰੋਗਰਾਮ ਪ੍ਰਤੀ ਆਪਣੀ ਲਗਨ ਰਾਹੀਂ ਇੱਕ ਮਿਸਾਲ ਕਾਇਮ ਕੀਤੀ। ਐਸ ਬੀ ਐਸ ਅਦਾਰੇ ਦੀ 50ਵੀਂ ਵਰ੍ਹੇਗੰਢ ਮੌਕੇ ਸ਼ਾਮ ਕੁਮਾਰ ਨੇ ਪੰਜਾਬੀ ਪਰੋਗਰਾਮ ਨਾਲ ਆਪਣੀ ਪਿਛਲੇ ਤਿੰਨ ਦਹਾਕਿਆਂ ਲੰਬੀ ਸਾਂਝ ਨੂੰ ਸਾਡੇ ਨਾਲ ਇਸ ਪੌਡਕਾਸਟ ਜ਼ਰੀਏ ਸਾਂਝਾ ਕੀਤਾ ਹੈ।
    続きを読む 一部表示
    18 分
  • ਖਬਰਨਾਮਾ: ਇੰਗਲੈਂਡ ਖਿਲਾਫ ਦੂਸਰੇ ਟੈਸਟ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ, ਸ਼ੁਭਮਨ ਗਿੱਲ ਬਣੇ ਮੈਨ ਆਫ ਦ ਮੈਚ
    2025/07/07
    ਭਾਰਤ ਨੇ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ। ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 271 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
    続きを読む 一部表示
    4 分