『SBS Punjabi - ਐਸ ਬੀ ਐਸ ਪੰਜਾਬੀ』のカバーアート

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

著者: SBS
無料で聴く

このコンテンツについて

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services 政治・政府 社会科学
エピソード
  • ਪਾਕਿਸਤਾਨ ਡਾਇਰੀ: ਗਾਜ਼ਾ ਮਾਮਲੇ ‘ਚ ਫੌਜੀ ਤੈਨਾਤੀ ਦਾ ਫੈਸਲਾ ਸਰਕਾਰ ਦੇ ਹੱਥ- ਅਹਿਮਦ ਸ਼ਰੀਫ਼
    2025/11/05
    ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਅਹਿਮਦ ਸ਼ਰੀਫ਼ ਨੇ ਕਿਹਾ ਕਿ ਗਾਜ਼ਾ ਵਿੱਚ ਅਮਨ ਕਾਇਮ ਰੱਖਣ ਲਈ ਪਾਕਿਸਤਾਨੀ ਫੌਜਾਂ ਦੀ ਤੈਨਾਤੀ ਬਾਰੇ ਕੋਈ ਵੀ ਫੈਸਲਾ ਸਰਕਾਰ ਅਤੇ ਸੰਸਦ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹਨਾਂ ਨੇ ਅਮਰੀਕਾ ਨਾਲ ਅਫ਼ਗਾਨਿਸਤਾਨ ਵਿੱਚ ਡਰੋਨ ਓਪਰੇਸ਼ਨ ਸਬੰਧੀ ਸਮਝੌਤੇ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਸਮਝੌਤਾ ਮੌਜੂਦ ਨਹੀਂ ਹੈ ਅਤੇ ਅਫ਼ਗਾਨ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਸ਼ਿਕਾਇਤ ਵੀ ਪ੍ਰਾਪਤ ਨਹੀਂ ਹੋਈ। ਇਸ ਬਾਰੇ ਵਧੇਰੇ ਜਾਣਕਾਰੀ ਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
    続きを読む 一部表示
    7 分
  • 48 ਆਵਰ ਚੈਲੰਜ: ਦੋ ਦਿਨਾਂ ਵਿੱਚ ਫ਼ਿਲਮ ਬਣਾਉਣ ਦਾ ਅਨੋਖਾ ਸਫ਼ਰ
    2025/11/05
    48 ਆਵਰ ਫ਼ਿਲਮ ਪ੍ਰੋਜੈਕਟ - ਇੱਕ ਵਿਸ਼ਵ ਪੱਧਰੀ ਚੈਲੰਜ ਹੈ ਜਿੱਥੇ ਫ਼ਿਲਮਕਾਰ ਸਿਰਫ਼ 48 ਘੰਟਿਆਂ ਵਿੱਚ ਫਿਲਮ ਲਿਖਦੇ, ਸ਼ੂਟ ਕਰਦੇ ਅਤੇ ਐਡਿਟ ਕਰਦੇ ਹਨ। ਇਸ ਪੌਡਕਾਸਟ ਵਿੱਚ ਐਸਬੀਐਸ ਪੰਜਾਬੀ ਨੇ ਫੈਸਟੀਵਲ ਦੀ ਸਿਟੀ ਪ੍ਰੋਡਿਊਸਰ ਅਨੀਤਾ ਬਲਟੂਟਿਸ ਅਤੇ ਚੁਣੇ ਗਏ ਫ਼ਿਲਮਕਾਰ ਗੁਰਸ਼ਰਨ ਸੇਖੋਂ ਨਾਲ ਉਨ੍ਹਾਂ ਦੇ ਰੋਮਾਂਚਕ ਅਨੁਭਵਾਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਸੁਣੋ ਅਤੇ ਜਾਣੋ ਕਿ ਕਿਵੇਂ 48 ਘੰਟਿਆਂ ਵਿੱਚ ਕਲਾ ਅਤੇ ਰਚਨਾਤਮਕਤਾ ਨੇ ਇੱਕ ਨਵੀਂ ਉਡਾਣ ਭਰੀ ਹੈ।
    続きを読む 一部表示
    8 分
  • ਖ਼ਬਰਨਾਮਾ: ASIO ਨੇ ਵਿਦੇਸ਼ੀ ਜਾਸੂਸੀ ਸਾਜ਼ਿਸ਼ ਕੀਤੀ ਨਾਕਾਮ
    2025/11/05
    ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ASIO) ਨੇ ਇੱਕ ਅਜਿਹੀ ਵੱਡੀ ਵਿਦੇਸ਼ੀ ਸਾਜ਼ਿਸ਼ ਦਾ ਭੰਡਾਫੋੜ ਕੀਤਾ ਹੈ, ਜਿਸਦਾ ਮਕਸਦ ਕਈ ਆਸਟ੍ਰੇਲੀਆਈ ਲੋਕਾਂ ਨੂੰ ਆਪਣੇ ਦੇਸ਼ ਨਾਲ ਧੋਖਾ ਕਰਨ ਲਈ ਉਕਸਾਉਣਾ ਸੀ। ਸਿਡਨੀ ਵਿੱਚ ਹੋਏ '2025 ਲੋਵੀ ਲੈਕਚਰ' ਦੌਰਾਨ ਡਾਇਰੈਕਟਰ-ਜਨਰਲ ਮਾਈਕ ਬਰਗੇਸ ਨੇ ਖੁਲਾਸਾ ਕੀਤਾ ਕਿ ਇਹ ਜਾਸੂਸ ਇੱਕ ਐਸੇ ਦੇਸ਼ ਨਾਲ ਜੁੜੇ ਸਨ ਜੋ ਜਨਤਕ ਤੌਰ 'ਤੇ ਆਸਟ੍ਰੇਲੀਆ ਦੀ ਜਾਸੂਸੀ ਨਾ ਕਰਨ ਦਾ ਦਾਅਵਾ ਕਰਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ…
    続きを読む 一部表示
    4 分
まだレビューはありません